logo

ਪੰਜਾਬ ਦਾ ਏਆਈ ਪਲੇਟਫਾਰਮ

ਪਲੇਟਫਾਰਮ ਦੇ ਬਾਰੇ

ਏਆਈ ਪੰਜਾਬ ਇੱਕ ਖੋਜ ਅਧਾਰਿਤ ਪਲੇਟਫਾਰਮ ਹੈ ਜੋ ਸਮਾਜ ਦੇ ਫਾਇਦੇ ਲਈ ਪੰਜਾਬ ਦੇ ਸੰਦਰਭ ਵਿੱਚ ਏਆਈ ਨੂੰ ਵਰਤਦਾ ਹੈ। ਪਲੇਟਫਾਰਮ ਮੁਫ਼ਤ ਵਿੱਚ ਏਆਈ ਮਾਡਲਾਂ ਨੂੰ ਚਲਾਉਣ ਦੀ ਸੇਵਾ ਦਿੰਦਾ ਹੈ, ਗਾਹਕੀ ਯੋਜਨਾ ਤਹਿਤ ਮਾਡਲਾਂ ਦੀ ਏਪੀਆਈ ਪ੍ਰਦਾਨ ਕਰਦਾ ਹੈ, ਅਤੇ ਏਆਈ ਨਾਲ ਜੁੜੇ ਵਿਸ਼ਿਆਂ ਉੱਤੇ ਚਰਚਾ ਕਰਨ ਲਈ ਇਕ ਸਮਾਜਿਕ ਥਾਂ ਦੀ ਪੇਸ਼ਕਸ਼ ਕਰਦਾ ਹੈ।

ਕਿਉ

ਏਆਈ ਨੂੰ ਸਫਲਤਾਪੂਰਵਕ ਵਰਤ ਕੇ ਪ੍ਰਮੁੱਖ ਬੋਲੀਆਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਰਿਹਾ ਹੈ। ਪੰਜਾਬੀ ਬੋਲੀ ਲਈ ਅਜਿਹੇ ਯਤਨ ਦੀ ਬਹੁਤ ਲੋੜ ਹੈ ਤਾ ਜੋ ਰੋਜ਼ਾਨਾ ਦੇ ਕੰਮਾਂ ਵਿੱਚ ਏਆਈ ਦੀ ਵਰਤੋਂ ਨੂੰ ਪੰਜਾਬੀ ਵਿੱਚ ਪੇਸ਼ ਕੀਤਾ ਜਾ ਸਕੇ।

ਕਿਵੇ

ਏਆਈ ਬਣਾਉਣ ਲਈ ਵੱਡੀ ਮਾਤਰਾ ਵਿੱਚ ਡਾਟੇ ਦੀ ਲੋੜ ਹੈ। ਪੰਜਾਬੀ ਵਰਗੀਆਂ ਘੱਟ ਸਰੋਤ ਬੋਲੀਆਂ ਦਾ ਡਾਟਾ ਬਹੁਤ ਸੀਮਤ ਹੈ। ਅਸੀ ਡਾਟਾ ਬਣਾਉਣ ਅਤੇ ਤਸਦੀਕ ਦੀ ਪ੍ਰਕਿਰਿਆ ਨੂੰ ਸੌਖਾ ਕਰਨ ਲਈ ਇਸ ਪਲੇਟਫਾਰਮ ਦੀ ਪੇਸ਼ਕਸ਼ ਕਰਦੇ ਹਾਂ।

ਅਸੀ

ਅਸੀ ਇਸ ਯਤਨ ਦੀ ਪਹਿਲਕਦਮੀ ਕਰ ਰਹੇ ਹਾਂ। ਅਸੀ ਪੰਜਾਬ ਦੀ ਤਕਨੀਕੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਸਮਰਪਿਤ ਹਾਂ। ਇਸ ਪਲੇਟਫਾਰਮ ਉੱਤੇ ਬਣਾਏ ਗਏ ਏਆਈ ਮਾਡਲਾਂ ਨੂੰ ਨਿੱਜੀ ਵਰਤੋ ਲਈ ਵਰਤਣਾ ਹਮੇਸ਼ਾ ਮੁਫ਼ਤ ਹੈ।

media-block-card-image

ਸਾਡਾ ਮਕਸਦ

ਪੰਜਾਬ ਨਾਲ ਜੁੜੇ ਹਰ ਇੱਕ ਦੇ ਫਾਇਦੇ ਲਈ ਏਆਈ ਦੀ ਵਰਤੋ ਨੂੰ ਪੇਸ਼ ਕਰਨਾ ਸਾਡਾ ਮਕਸਦ ਹੈ। ਏਆਈ ਦੁਆਰਾ ਅਸੀ ਮਿਲ ਕੇ ਆਪਣੀ ਅਮੀਰ ਬੋਲੀ ਦੇ ਤਕਨੀਕੀ ਪਸਾਰ ਵਿੱਚ ਯੋਗਦਾਨ ਪਾਉਂਦੇ ਹਾਂ ਅਤੇ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਨਾਲ ਨੇੜਿਓ ਜੁੜੇ ਰਹਿੰਦੇ ਹਾਂ।

ਕੇਂਦਰ

ਖੋਜ

ਅਸੀ ਲਗਾਤਾਰ ਇਹਨਾਂ ਏਆਈ ਮਾਡਲਾਂ ਨੂੰ ਬਣਾਉਣ ਦਾ ਕੰਮ ਕਰ ਰਹੇ ਹਾਂ। ਮਾਡਲਾਂ ਦੇ ਡਾਟੇ ਨੂੰ ਬਣਾਉਣ ਵਿੱਚ ਸਾਡੀ ਸਹਾਇਤਾ ਕਰੋ।

ਏਆਈ ਸਮਾਜ

ਪੰਜਾਬ ਦੇ ਏਆਈ ਸਮਾਜ ਦਾ ਹਿੱਸਾ ਬਣੋ। ਆਪਣੇ ਪਸੰਦੀਦਾ ਵਿਸ਼ੇ ਨੂੰ ਸਾਂਝਾ ਕਰੋ ਜਾਂ ਦੂਸਰਿਆਂ ਵੱਲੋ ਸਾਂਝੇ ਕੀਤੇ ਵਿਸ਼ਿਆਂ ਨਾਲ ਜੁੜੋ।

ਜੁੜੋ

ਸ਼ਾਮਲ ਹੋਵੋ

  • ਕੀ ਤੁਸੀ ਏਆਈ ਮਾਡਲਾਂ ਨੂੰ ਏਪੀਆਈ ਦੁਆਰਾ ਆਪਣੀ ਐਪ ਵਿੱਚ ਵਰਤਣ ਦੇ ਇਛੁੱਕ ਹੋ?

  • ਕੀ ਤੁਸੀ ਆਈਟੀ ਪੇਸ਼ੇਵਰ ਹੋ ਅਤੇ ਸਾਡੇ ਕੰਮ ਵਿੱਚ ਰੁਚੀ ਰੱਖਦੇ ਹੋ?

  • ਕੀ ਤੁਸੀ ਵਿਦਿਆਰਥੀ ਹੋ ਅਤੇ ਆਪਣੇ ਥੀਸਸ ਲਈ ਏਆਈ ਦਾ ਵਿਸ਼ਾ ਲੱਭ ਰਹੇ ਹੋ?

  • ਕੀ ਤੁਸੀ ਪੰਜਾਬੀ ਦੇ ਮਾਹਿਰ ਹੋ?

ਅਸੀ ਤੁਹਾਡੀ ਉਡੀਕ ਵਿੱਚ ਹਾਂ। ਸਾਡੇ ਨਾਲ ਗੱਲ ਕਰੋ - info@aipanjab.com

content-module-image